ਪਹਿਲਾ ਪੰਨਾ

ਮੋਗਾ ਬਾਰੇ

See In English
ਜਾਣ ਪਹਿਚਾਣ
ਮੋਗਾ ਜ਼ਿਲਾ ਪੰਜਾਬ ਦਾ 17 ਵਾਂ ਜਿਲ੍ਹਾ ਹੈ । ਜਿਹੜਾ ਕਿ ਪੰਜਾਬ ਦੇ ਨਕਸ਼ੇ ਉੱਤੇ 24 ਨਵੰਬਰ 1995 ਨੂੰ ਉਲੀਕਿਆ ਗਿਆ ।
ਇਸ ਤੋਂ ਪਹਿਲਾਂ ਮੋਗਾ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀ ।ਮੋਗਾ ਸ਼ਹਿਰ ਜੋ ਕਿ ਜ਼ਿਲ੍ਹੇ ਦਾ ਮੁਖ ਸਦਰ ਮੁਕਾਮ ਹੈ, ਫਿਰੋਜ਼ਪੁਰ – ਲੁਧਿਆਣਾ ਰੋਡ ਤੇ ਸਥਿਤ ਹੈ । ਧਰਮਕੋਟ ਬਲਾਕ ਦਾ ਇਲਾਕਾ ਜਿਸ ਵਿਚ 150 ਪਿੰਡ ਹਨ, ਨੂੰ ਮੋਗੇ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰ. 2/36/98-ਆਰ ਈ.2(1) 6408 ਮਿਤੀ 05-11-1999 ਅਨੁਸਾਰ ਸ਼ਾਮਿਲ ਕੀਤਾ ਗਿਆ ਹੈ ।ਮੋਗੇ ਜ਼ਿਲ੍ਹੇਦੀ ਸਥਿਤੀ ਅਤੇ ਭੂਗੋਲਿਕ ਖੇਤਰ ਫਿਰੋਜਪੁਰ ਡਵੀਜ਼ਨ ਦੀ ਅਧਿਕਾਰ ਖੇਤਰ ਅੰਦਰ ਪੈਂਦਾ ਹੈ। ਇਸ ਦੀਆਂ ਹੱਦਾਂ ਉੱਤਰ ਵਿੱਚ ਜਲੰਧਰ ਜ਼ਿਲ੍ਹੇ ਨਾਲ , ਪੂਰਬ ਵਿਚ ਲੁਧਿਆਣੇ ਜ਼ਿਲ੍ਹੇ ਨਾਲ, ਦੱਖਣ ਵਿੱਚ ਸੰਗਰੂਰ ਤੇ ਫਰੀਦਕੋਟ ਨਾਲ ਅਤੇ ਪੱਛਮ ਵਿੱਚ ਫਿਰੋਜ਼ਪੁਰ ਨਾਲ ਲੱਗਦੀਆਂ ਹਨ ।ਇਹ ਲੰਬਾਈ ਅਨੁਸਾਰ 75-15 ਡਿਗਰੀ , 75-25 ਪੂਰਬ ਵਿੱਚ ਅਤੇ ਅਕਸ਼ਾਂਸ਼ 30-35 ਡਿਗਰੀ ਅਤੇ 31-15 ਡਿਗਰੀ ਉੱਤਰ ਵਿੱਚ ਫੈਲਿਆ ਹੋਇਆ ਹੈ । ਇਹ ਲਗਭਗ 2230 ਕਿਲੋਮੀਟਰ ਤੋਂ ਵੀ ਜਿਆਦਾ ਇਲਾਕੇ ਵਿੱਚ ਫੈਲਿਆ ਹੋਇਆ ਹੈ ,ਜਿਹੜਾ ਕਿ ਪੰਜਾਬ ਰਾਜ ਦਾ 4.42 ਪ੍ਰਤੀਸ਼ਤ ਬਣਦਾ ਹੈ । ਸਾਲ 1999 ਤੱਕ ਇਸ ਜ਼ਿਲ੍ਹੇ ਦੀ ਔਸਤਨ ਸਾਲਾਨਾ ਵਰਖਾ 234.5 ਮਿ.ਮੀ ਅੰਕੜਿਆਂ ਅਨੁਸਾਰ ਸੀ ।

ਸਾਲ 2001 ਦੀ ਜਨਗਣਨਾ ਦੇ ਆਰਜ਼ੀ ਅੰਕੜਿਆਂ ਅਨੁਸਾਰ ਮੋਗਾ ਜਿਲ੍ਹਾ ਪੰਜਾਬ ਵਿੱਚ 11 ਵੇਂ ਨੰਬਰ ਤੇ ਸੀ ।ਜਿਸਦੀ ਅਬਾਦੀ ਲਗਭਗ 894854 ਸੀ ਜੋ ਕਿ ਪੰਜਾਬ ਰਾਜ ਦੀ ਕੁੱਲ ਅਬਾਦੀ ਦਾ 3.65 ਪ੍ਰਤੀਸ਼ਤ ਬਣਦਾ ਹੈ । 2001 ਦੀ ਜਨਗਣਨਾ ਮੁਤਾਬਿਕ ਮੋਗਾ ਜ਼ਿਲ੍ਹੇ ਵਿੱਚ 1000 ਮਰਦਾਂ ਪਿੱਛੇ 887 ਔਰਤਾਂ ਹਨ ।ਸਾਲ ਜਿਸ ਵਿੱਚ ਔਰਤਾਂ ਦੀ ਗਿਣਤੀ 884 ਸੀ, ਜੋਕਿ ਹੁਣ ਨਾਲੋਂ 3 ਘੱਟ ਹੈ । ਭਾਵੇਂ ਜਨਸੰਖਿਆ ਵਿੱਚ ਵਾਧੇ ਦੀ ਦਰ ਘੱਟ ਹੈ ਪਰ ਜਨਸੰਖਿਆ ਦੀ ਘਣਤਾ ਵਧੀ ਹੈ ।ਜਿਹੜੀ ਕਿ ਪ੍ਰਤੀ ਵਰਗ ਕਿਲੋਮੀਟਰ 400 ਹੈ ਜਦੋਂਕਿ 1991 ਦੀ ਜਨਗਣਨਾ ਮੁਤਾਬਕ ਇਹ 351 ਸੀ ।

ਮੋਗਾ ਜ਼ਿਲ੍ਹੇ ਵਿੱਚ ਪੜ੍ਹੀ ਲਿਖੀ ਅਬਾਦੀ 63.44ਪ੍ਰਤੀਸ਼ਤ ਹੈ ਜਦੋਂਕਿ ਮਰਦਾਂਅਤੇ ਔਰਤਾਂ ਦੀ ਪੜ੍ ਲਿਖਿਆਂ ਦੀ ਪ੍ਰਤੀਸ਼ਤ ਕ੍ਰਮਵਾਰ 68.40 ਅਤੇ 58.96 ਹੈ ।