ਪਹਿਲਾ ਪੰਨਾ

ਡਿਪਟੀ ਕਮਿਸ਼ਨਰ ਦੀ ਟਿੱਪਣੀ

See In English

ਜ਼ਿਲ੍ਹਾ ਮੋਗਾ ਦੀ ਸਰਕਾਰੀ ਵੈਬ ਸਾਈਟ ਦਾ ਸ਼ੁਰੂ ਕਰਨਾ ਇੱਕ ਅਗਾਹਵਧੂ ਕਦਮ ਹੈ। ਜਿਸ ਨਾਲ ਜਨਤਕ ਪ੍ਰਬੰਧਕ ਦੇ ਖੇਤਰ ਵਿੱਚ ਸੂਚਨਾ ਤੇ ਤਕਨੀਕ ਨੂੰ ਲਿਆਉਣਾ ਹੈ। ਇਸ ਵੈਬ ਸਾਈਟ ਵਿੱਚ ਅੰਕੜਿਆਂ ਨਾਲ ਸਬੰਧਤ, ਆਰਥਿਕ, ਇਤਿਹਾਸਕ ਅਤੇ ਜ਼ਿਲ੍ਹੇ ਦੇ ਪ੍ਰਬੰਧਕੀ ਪਹਿਲੂਆਂ ਨਾਲ ਸਬੰਧਤ ਸੂਚਨਾ ਹੈ । ਇਹ ਕੋਸ਼ਿਸ਼ ਇੱਕ ਲਗਾਤਾਰ ਪ੍ਰਕਿਰਿਆ ਹੈ ਅਤੇ ਇਸ ਤੋਂ ਅਗੇ ਸੂਚਨਾ ਜਿਵੇਂ ਕਿ ਨਿਵੇਸ, ਯੋਗਤਾਵਾਂ ਵਗੈਰਾ ਸਮੇਂ ਦੇ ਨਾਲ ਨਾਲ ਇਸ ਵਿੱਚ ਜੋੜੀਆਂ ਜਾਣਗੀਆਂ ।

ਇਸ ਸਾਈਟ ਨੂੰ ਡਿਜ਼ਾਈਨ ਕਰਨ ਲਈ ਅਤੇ ਇਸ ਦਾ ਵਿਕਾਸ ਕਰਨ ਲਈ ਮੈਂ ਐਨ.ਆਈ.ਸੀ. ਨੂੰ ਵਧਾਈ ਦਿੰਦਾ ਹਾਂ । ਮੈਂ ਉਹਨਾ ਦੇ ਸਾਰੇ ਪ੍ਰੋਜੈਕਟ ਜੋ ਕਿ ਚੱਲ਼ ਰਹੇ ਹਨ ਅਤੇ ਭਵਿੱਖ ਦੇ ਪ੍ਰੋਜੈਕਟਾਂ ਲਈ ਵੀ ਸੁਚੱਜੇ ਪ੍ਰਬੰਧ ਨਾਲ ਪ੍ਰਬੰਧਕੀ ਮਾਮਲਿਆਂ ਵਿਚੱ ਕੰਮ ਕਰਨ ਦੀ ਕਾਮਨਾ ਕਰਦਾ ਹਾਂ ।

ਜੀ. ਰਮੇਸ਼ ਕੂਮਾਰ, ਆਈ. ਏ. ਐਸ.
ਡਿਪਟੀ ਕਮਿਸ਼ਨਰ, ਮੋਗਾ
(04/03/2002 ਤੋਂ 25/07/2004)

ਪੰਜਾਬ ਸਰਕਾਰ ਦੀ ਪੰਜਾਬੀ ਨੂੰ ਦਫ਼ਤਰੀ ਕੰਮ ਵਿੱਚ ਇਸਤੇਮਾਲ ਕਰਨ ਦੀ ਹਿਦਾਇਤਾਂ ਅਨੂਸਾਰ, ਅੱਜ ਅਸੀਂ ਜਿਲ੍ਹਾ ਪ੍ਰਸ਼ਾਸਨ ਮੋਗਾ ਦੀ ਸਰਕਾਰੀ ਵੈਬਸਾਈਟ ਨੂੰ ਪੰਜਾਬੀ ਵਿੱਚ ਵੀ ਸ਼ੂਰੂ ਕਰ ਰਹੇ ਹਾਂ । ਸਾਡਾ ਇਹ ਕਦਮ ਸੂਚਨਾ ਤਕਨੀਕੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਅਗਾਂਹ ਵਧੂ ਕਦਮ ਹੈ । ਪੰਜਾਬ ਵਿੱਚ ਪਹਿਲੀ ਵਾਰ ਜਿਲ੍ਹਾ ਪ੍ਰਸ਼ਾਸਨ ਦੀ ਵੈਬਬਸਾਈਟ ਅੰਗਰੇਜੀ ਭਾਸ਼ਾ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸ਼ੁਰੂ ਹੋ ਰਹੀ ਹੈ । ਹੁਣ ਆਮ ਲੋਕ ਜਿਲ੍ਹਾ ਪ੍ਰਸ਼ਾਸਨ ਦੇ ਅਗਾਂਹ ਵਧੂ ਕੰਮ ਨੂੰ ਆਪਣੀ ਭਾਸ਼ਾ ਵਿੱਚ ਦੇਖ ਸਕਦੇ ਹਨ ਅਤੇ ਉਹਨਾਂ ਕੰਮਾਂ ਤੇ ਆਪਣੇ ਸੁਝਾਅ ਭੇਜ ਸਕਦੇ ਹਨ । ਜਿਲ੍ਹਾ ਮੋਗਾ ਵਿੱਚ ਸ਼ੁਰੂ ਹੋਏ ਨਵੇਂ ਪ੍ਰੋਜੇਕਟ ਈ-ਗਵਰਨੇਂਸ ਨੂੰ ਮਜਬੂਤ ਕਰਨਗੇ ਅਤੇ ਜਿਲ੍ਹਾ ਪ੍ਰਸ਼ਾਸਨ ਮੋਗਾ ਦੇ ਕੰਮ ਵਿੱਚ ਪਾਰਦਰਸ਼ਿਤਾ ਲਿਆਉਣਗੇ ।

ਮੈਂ ਐਨ. ਆਈ. ਸੀ. ਨੂੰ ਇਸਦੇ ਲਈ ਵਧਾਈ ਦੇਣਾ ਚਾਹੁੰਦਾ ਹਾਂ ।

ਡਾ. ਵਿਜੈ ਐਨ. ਜ਼ਾਦੇ, ਆਈ. ਏ. ਐਸ.
ਡਿਪਟੀ ਕਮਿਸ਼ਨਰ, ਮੋਗਾ
(11/08/2010 ਤੋਂ 28/07/2011)