ਕਿਵੇਂ ਪਹੁੰਚੀਏ
ਮੋਗਾ ਦੇਸ਼ ਦੇ ਦੂਜੇ ਹਿੱਸਿਆਂ ਨਾਲ ਹਵਾਈ, ਰੇਲ ਅਤੇ ਸੜਕੀ ਨੈਟਵਰਕ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ. ਮੋਗਾ ਦੀ ਯਾਤਰਾ ਕਰਦੇ ਸਮੇਂ ਹੇਠ ਲਿਖੇ ਵਿਕਲਪ ਹਨ:
ਹਵਾਈ ਸਫਰ ਰਾਹੀਂ
ਨਜ਼ਦੀਕੀ ਹਵਾਈ ਅੱਡਾ, ਮੋਹਾਲੀ ਵਿਖੇ ਕਰੀਬ 159 ਕਿਲੋਮੀਟਰ ਅਤੇ ਚੰਡੀਗੜ ਵਿਖੇ ਲਗਭਗ 169 ਕਿਲੋਮੀਟਰ ਤੇ ਹੈ.
ਰੇਲ ਰਾਹੀਂ
ਮੋਗਾ ਰੇਲਵੇ ਨਾਲ ਜੁੜਿਆ ਹੋਇਆ ਹੈ ਜੋ ਉੱਤਰੀ ਰੇਲਵੇ ਦੇ ਹੇਠਾਂ ਮੋਗਾ ਨਾਂ ਦੇ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਹੈ. ਇਹ ਫਿਰੋਜ਼ਪੁਰ,ਲੁਧਿਆਣਾ,ਚੰਡੀਗੜ੍ਹ, ਅੰਬਾਲਾ, ਦਿੱਲੀ, ਜੈਪੁਰ ਅਤੇ ਉਨਾ ਨਾਲ ਜੁੜਿਆ ਹੋਇਆ ਹੈ. ਚੰਡੀਗੜ੍ਹ ਫਿਰੋਜ਼ਪੁਰ ਐਕਸਪ੍ਰੈਸ, ਅੰਮ੍ਰਿਤਸਰ ਅਜਮੇਰ ਐਕਸਪ੍ਰੈਸ ਅਤੇ ਅਜਮੇਰ ਅਸਦਰ ਐਕਸਪ੍ਰੈਸ ਨੂੰ ਮੋਗਾ ਨਾਲ ਜੋੜਦੀਆਂ ਹਨ.
ਸੜਕ ਰਾਹੀਂ
ਸੜਕਾਂ ਦਾ ਇਕ ਵਿਸ਼ਾਲ ਨੈਟਵਰਕ ਫਿਰੋਜ਼ਪੁਰ,ਚੰਡੀਗੜ੍ਹ, ਨਵੀਂ ਦਿੱਲੀ, ਲੁਧਿਆਣਾ ਆਦਿ ਵਰਗੇ ਸ਼ਹਿਰਾਂ ਨਾਲ ਮੋਗਾ ਨੂੰ ਜੋੜਦਾ ਹੈ. ਤੁਸੀਂ ਇਹਨਾਂ ਸ਼ਹਿਰਾਂ ਵਿਚਾਲੇ ਦੂਰੀ ਨੂੰ ਤੈ ਕਰਨ ਲਈ ਬੱਸ ਅਤੇ ਟੈਕਸੀ ਲੈ ਸਕਦੇ ਹੋ.